Jallianwala Bagh massacre
ਜਲ੍ਹਿਆਂਵਾਲਾ ਬਾਗ ਦਾ ਸਾਕਾ

History of Jallianwala Bagh

The Jallianwala Bagh massacre took place on 13 April 1919. 20,000 peaceful crowds had gathered at the Jallianwala Bagh in Amritsar, Punjab, British India, to protest against the Rowlatt Act and arrest of pro-independence activists Saifuddin Kitchlew and Satyapal. An hour after the meeting began as scheduled at 17:30, Colonel Dyer arrived at the Bagh with a group of 50 troops, including 25 Gurkhas of 1/9 Gurkha Rifles (1st battalion, 9th Gurkha Rifles), Pathans and Baluch and 59th Sindh Rifles. All fifty were armed with .303 Lee–Enfield bolt-action rifles.

The Jallianwala Bagh could only be exited on one side, as its other three sides were enclosed by buildings. After blocking the exit with his troops, he ordered them to shoot at the crowd, continuing to fire even as the protestors tried to flee. The troops kept on firing until their ammunition was exhausted. Estimates of those killed vary between 379 and 1,500 or more people and over 1,200 other people were injured of whom 192 were seriously injured.
The Hunter Commission based their figures of 379 deaths, and approximately 3 times that number injured, suggesting 1500 casualties. At the meeting of the Imperial Legislative Council held on 12 September 1919, the investigation led by Pandit Madan Mohan Malviya concluded that there were 42 boys among the dead, the youngest of them only 7 months old. The Hunter commission confirmed the deaths of 337 men, 41 boys and a six-week-old baby.

Read more.

Sign Petition For "The British Parliament should make a formal apology for the Jallianwala Bagh massacre."

This petition is regarding \"The British Government has to apologize to the Jallianwala bagh massacre in their parliament?\" ਇਹ ਕਤਲੇਆਮ 13 ਅਪ੍ਰੈਲ 1919 ਦੀ (ਵਿਸਾਖੀ ਦੇ ਦਿਨ) ਸ਼ਾਮ ਨੂੰ 5:30 ਵਜੇ ਅੰਮ੍ਰਿਤਸਰ ਸ਼ਹਿਰ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ (Golden Temple) ਤੋਂ 600 ਮੀਟਰ ਦੀ ਦੂਰੀ ਤੇ ਜਲ੍ਹਿਆਂਵਾਲਾ ਬਾਗ ਵਿਚ ਹੋਇਆ ਸੀ। ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 20 ਹਜ਼ਾਰ ਭਾਰਤੀ, ਬਸਤੀਵਾਦੀ ਕਾਨੂੰਨ “ਰੌਲਟ ਐਕਟ” ਦਾ ਵਿਰੋਧ ਕਰਨ ਲਈ ਜਲ੍ਹਿਆਂਵਾਲਾ ਬਾਗ ਵਿਚ ਇੱਕ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਜਲ੍ਹਿਆਂਵਾਲਾ ਬਾਗ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਸੀ। ਅੰਦਰ ਜਾਣ ਅਤੇ ਬਾਹਰ ਨਿਕਲਣ ਲਈ ਇਕ ਤੰਗ ਗਲੀ ਵਿਚੋਂ ਲੰਘਣਾ ਪੈਦਾ ਸੀ। ਮੀਟਿੰਗ ਸ਼ਾਂਤੀਪੂਰਵਕ ਚੱਲ ਰਹੀ ਸੀ, ਕਿਸੇ ਕੋਲ ਕੋਈ ਹਥਿਆਰ ਨਹੀਂ ਸੀ, ਪ੍ਰਦਰਸ਼ਨਕਾਰੀਆਂ ਦਾ ਹਿੰਸਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਮੀਟਿੰਗ ਚੱਲ ਰਹੀ ਸੀ , ਬ੍ਰਿਟਿਸ਼ ਫੌਜ ਦੇ ਕਰਨਲ ਰੇਜੀਨਾਲਡ ਡਾਇਰ ਨੇ 50 ਫੌਜੀਆਂ ਨਾਲ ਬਾਗ ਨੂੰ ਜਾਂਦੇ ਇੱਕੋ ਇਕ ਰਾਹ ਨੂੰ ਰੋਕ ਕੇ ਬਾਗ ਵਿਚ ਦਾਖਲ ਹੋ ਗਿਆ। ਸੈਨਿਕਾਂ ਦੁਆਰਾ ਸਾਰੇ ਨਿਕਾਸ ਨੂੰ ਰੋਕ ਦਿੱਤਾ ਗਿਆ ਸੀ ਅਤੇ ਪ੍ਰਦਰਸ਼ਕਾਰੀਆਂ ਕੋਲ ਬਚਣ ਲਈ ਕੋਈ ਵੀ ਰਾਹ ਨਹੀ ਸੀ। ਡਾਇਰ ਨੇ ਭੀੜ ਨੂੰ ਖਿੰਡ ਜਾਣ ਜਾਂ ਬਾਗ ਵਿਚੋਂ ਚਲੇ ਜਾਣ ਦੀ ਚੇਤਾਵਨੀ ਦਿੱਤੇ ਬਿਨਾ ਹੀ, ਆਪਣੇ ਸੈਨਿਕਾਂ ਨੂੰ ਭੀੜ ਵਿੱਚ ਗੋਲੀ ਚਲਾਉਣ ਦਾ ਹੁਕਮ ਦਿੱਤਾ। ਸੈਨਿਕ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਉਦੋਂ ਤਕ ਚਲਾਉਂਦੇ ਰਹੇ ਜਦੋਂ ਬਾਰੂਦ ਮੁੱਕ ਗਿਆ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਨ੍ਹਾਂ 1650 ਗੋਲੀਆਂ ਚਲਾਈਆਂ। ਡਾਇਰ ਨੇ ਜਖਮੀਆਂ ਨੂੰ ਮਰਨ ਲਈ ਬਾਗ ਵਿਚ ਛੱਡ ਦਿੱਤਾ। ਉਨ੍ਹਾਂ ਨੂੰ ਕੋਈ ਵੀ ਡਾਕਟਰੀ ਸਹਾਇਤਾ ਨਹੀ ਦਿੱਤੀ ਗਈ ਅਤੇ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ। ਸਰਕਾਰੀ ਅੰਕੜੇ ਮੁਤਾਬਕ 379 ਵਿਆਕਤੀ ਮਾਰੇ ਗਏ ਜਿਨ੍ਹਾਂ ਵਿਚੋਂ 41 ਬੱਚੇ ਸਨ। ਇਕ ਬੱਚੇ ਦੀ ਉਮਰ ਸਿਰਫ ਛੇ ਮਹੀਨੇ ਸੀ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਪਰ ਭਾਰਤੀ ਰਾਸ਼ਟਰੀ ਕਾਂਗਰਸ ਅਨੁਸਾਰ ਜਖਮੀਆਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ। ਜਦੋਂ ਕਿ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਮਾਰੇ ਗਏ। ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ। ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲਿਆਂ। ਇਸ ਕਤਲੇਆਮ ਨੇ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਰੋਸ ਪੈਦਾ ਕਰ ਦਿੱਤਾ ਸੀ। ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਅਤੇ ਉਸਦੇ ਪਤੀ, ਪ੍ਰਿੰਸ ਫਿਲਿਪ, ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਸਮੇਤ ਕਈ ਬ੍ਰਿਟਿਸ਼ ਪਤਵੰਤੇ, ਜਲ੍ਹਿਆਂਵਾਲਾ ਬਾਗ ਵਿੱਚ ਸ਼ਰਧਾਂਜਲੀ ਦੇਣ ਲਈ ਆਏ ਹਨ। 104 ਸਾਲ ਬੀਤ ਜਾਣ ‘ਤੇ ਵੀ ਅੰਗਰੇਜ਼ ਸਰਕਾਰ ਨੇ ਇਸ ਘਿਨਾਉਣੇ ਕਾਰੇ ਲਈ ਕਦੇ ਮੁਆਫ਼ੀ ਨਹੀਂ ਮੰਗੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ । ਜਲ੍ਹਿਆਂਵਾਲਾ ਬਾਗ ਵਿਖੇ ਮਾਰੇ ਗਏ ਲੋਕਾਂ ਦੇ ਵਾਰਸ ਅਜੇ ਵੀ ਆਪਣੇ ਰਿਸ਼ਤੇਦਾਰਾਂ ਦੇ ਕਤਲ ਲਈ ਬ੍ਰਿਟਿਸ਼ ਕਿੰਗ ਚਾਰਲਸ III ਅਤੇ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਣ ਦੀ ਉਡੀਕ ਕਰ ਰਹੇ ਹਨ। ਇੰਗਲੈਂਡ ਦੀ ਸਰਕਾਰ ਨੂੰ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਬਣਦਾ ਮੁਆਵਜਾਂ ਵੀ ਦੇਣਾ ਚਾਹੀਦਾ ਹੈ। ਭਾਰਤ ਦੀ ਸਰਕਾਰ ਨੂੰ ਵੀ ਇਹ ਮਸਲਾ ਇੰਗਲੈਂਡ ਦੀ ਸਰਕਾਰ ਕੋਲ ਉਠਾਣਾ ਚਾਹੀਦਾ ਹੈ।

You have received new petition signature from \"jallianwalabagh.in\"

[signature]

6 signatures

Share this with your friends:

facebook twitter

Other important Links

update-one-city-update-icon

City Update

Our history

Memorable history
moments

Jallianwala_Bagh_11[1][1]

20 April 2013

18 November 2013

28 January 2017

18 November 2017